ਜਲੰਧਰ — ਫੈਸ਼ਨ ਆਏ ਦਿਨ ਬਦਲਦਾ ਰਹਿੰਦਾ ਹੈ ਪਰ ਕੁਝ ਸਟਾਈਲ ਅਤੇ ਟ੍ਰੈਂਡਸ ਕਦੀ ਵੀ ਆਊਟ ਆਫ ਫੈਸ਼ਨ ਨਹੀਂ ਹੁੰਦੇ, ਤੁਸੀਂ ਇਨ੍ਹਾਂ ਨੂੰ ਕਦੀ ਵੀ ਅਪਲਾਈ ਕਰ ਸਕਦੇ ਹੋ। ਮੈਟੇਲਿਕ ਕਲਰਸ ਵੀ ਕਦੀ ਆਊਟ ਨਾ ਹੋਣ ਵਾਲੇ ਫੈਸ਼ਨ ਵਿਚ ਸ਼ਾਮਲ ਹੈ। ਵਿੰਟਰ ਸੀਜ਼ਨ ਵਿਚ ਮੈਟੇਲਿਕ ਲੁਕ ਵਿਚ ਗੋਲਡਨ, ਸਿਲਵਰ, ਕਾਂਸੀ, ਗ੍ਰੀਨ, ਗ੍ਰੇ ਵਰਗੇ ਕਲਰਸ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਪੈਂਟ ਤੋਂ ਲੈ ਕੇ ਸਕਰਟ ਤੱਕ ਇਨ੍ਹਾਂ ਕਲਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਂਝ ਮੈਟੇਲਿਕ ਫੈਬ੍ਰਿਕ ਪਹਿਨਣ ਲਈ ਜ਼ਰੂਰੀ ਨਹੀਂ ਕਿ ਸ਼ਾਇਨੀ ਜਾਂ ਗਲਿਟਰੀ ਆਊਟਫਿਟਸ ਹੀ ਸਿਲੈਕਟ ਕੀਤੀ ਜਾਵੇ, ਤੁਸੀਂ ਡਲ ਫਿਨਿਸ਼ ਵਿਚ ਵੀ ਮੈਟੇਲਿਕ ਆਊਟਫਿਟ ਚੂਜ਼ ਕਰ ਸਕਦੇ ਹੋ। ਸਿਰਫ ਆਊਟਫਿਟ ਹੀ ਨਹੀਂ ਸਗੋਂ ਗਲੈਮਰ ਲੁਕ ਪਾਉਣ ਲਈ ਤੁਸੀਂ ਬੈਲਟਸ, ਜਿਊਲਰੀ, ਹੈਂਡਬੈਗਸ ਅਤੇ ਸ਼ੂਜ਼ ਵੀ ਮੈਟੇਲਿਕ ਸਟਾਈਲ ਵਿਚ ਹੀ ਸਿਲੈਕਟ ਕਰ ਸਕਦੇ ਹੋ।
ਇਨ੍ਹੀਂ ਦਿਨੀਂ ਮੈਟੇਲਿਕ ਟੱਚ ਵਿਚ ਸਕਰਟ ਕਾਫੀ ਟ੍ਰੈਂਡ ਵਿਚ ਚੱਲ ਰਹੀ ਹੈ। ਬਹੁਤ ਸਾਰੀਆਂ ਬਾਲੀਵੁੱਡ ਹੀਰੋਇਨ ਮੈਟੇਲਿਕ ਸਕਰਟ ਪਾਈ ਦਿਖਾਈ ਦੇ ਰਹੀਆਂ ਹਨ। ਮੈਟੇਲਿਕ ਵਿਚ ਤੁਸੀਂ ਪੈਨਸਿਲ ਫੀਟੇਟ ਅਤੇ ਪਲੀਟੇਡ, ਦੋਹਾਂ ਤਰ੍ਹਾਂ ਦੀ ਸਕਰਟ ਟ੍ਰਾਈ ਕਰ ਸਕਦੇ ਹੋ। ਜੇ ਤੁਸੀਂ ਥੋੜ੍ਹੇ ਹੈਲਦੀ ਹੋ ਤਾਂ ਪੈਨਸਿਲ ਸਕਰਟ ਦੀ ਚੋਣ ਕਰੋ ਅਤੇ ਜੇ ਕਾਫੀ ਸਲਿਮ ਹੋ ਤਾਂ ਪਲੀਟੇਡ ਸਕਰਟ ਤੁਹਾਡੇ 'ਤੇ ਖੂਬ ਜਚੇਗੀ। ਇਸ ਨੂੰ ਤੁਸੀਂ ਆਫ ਸ਼ੋਲਡਰ ਟਾਪ, ਬਾਂਬਰ ਜੈਕੇਟ, ਸਵੈਟਰ ਸ਼ਰਟ ਆਦਿ ਨਾਲ ਕੈਰੀ ਕਰ ਸਕਦੇ ਹੋ। ਪਾਰਟੀ ਵਿਚ ਮੈਟੇਲਿਕ ਸਕਰਟ ਵੀਅਰ ਕਰਕੇ ਜਾਣ ਦੀ ਸੋਚ ਰਹੇ ਹੋ ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਸਕਰਟ ਨਾਲ ਟਾਪ ਦਾ ਫੈਬ੍ਰਿਕ ਮੈਟੇਲਿਕ ਨਾ ਹੀ ਹੋਵੇ। ਇਸ ਦੇ ਨਾਲ ਜਿਊਲਰੀ ਅਤੇ ਮੇਕਅਪ ਵੀ ਲਾਈਟ ਹੀ ਰੱਖੋ। ਨਾਈਟ ਪਾਰਟੀ ਵਿਚ ਹਿੱਸਾ ਲੈਣ ਜਾ ਰਹੇ ਹੋ ਤਾਂ ਡਲ ਦੀ ਥਾਂ ਸ਼ਿਮਰੀ, ਗਲਿਟਰੀ ਮੈਟੇਲਿਕ ਕਲਰ ਟ੍ਰਾਈ ਕਰੋ ਕਿਉਂਕਿ ਇਸ ਵਿਚ ਤੁਹਾਡੀ ਗਲੈਮਰ ਲੁਕ ਦੇਖਣ ਨੂੰ ਮਿਲੇਗੀ।
ਕੀ ਮਹਾਂਵਾਰੀ ਦਾ ਸਮਾਂ ਸੁਰੱਖਿਅਤ ਹੈ, ਗਰਭਧਾਰਨ ਨਾ ਕਰਨ ਲਈ
NEXT STORY